ਸ਼ਾਨ-ਏ-ਰਸੂਲ ‘ਚ ਗੁਸਤਾਖੀ ਹਰਗਿਜ ਬਰਦਾਸ਼ਤ ਨਹੀਂ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ : ਬੀਤੇ ਦਿਨੀ ਭਾਜਪਾ ਵੱਲੋਂ ਬਾਹਰ ਕੱਢ ਦਿੱਤੇ ਗਏ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਇਸਲਾਮ ਧਰਮ ਦੇ ਆਖਰੀ ਨਬੀ ਹਜਰਤ ਮੁਹੰਮਦ ਸਾਹਿਬ ਸੱਲਲਾਹੂ ਅਲੈਹਿ ਵਸੱਲਮ ਦੀ ਸ਼ਾਨ ‘ਚ ਕੀਤੀ ਗਈ ਗੁਸਤਾਖੀ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨ ਲਗਾਤਾਰ ਆਪਣੀ ਨਰਾਜਗੀ ਦਾ ਇਜਹਾਰ ਕਰ ਰਹੇ ਹਨ, ਪੰਜਾਬ ਭਰ ‘ਚ ਵੀ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਐਲਾਨ ‘ਤੇ ਅੱਜ ਸਾਰੇ ਸ਼ਹਿਰਾਂ ਅਤੇ ਕਸਬੀਆਂ ‘ਚ ਦੋਨਾਂ ਦੋਸ਼ੀਆਂ ਦੇ ਖਿਲਾਫ ਰੋਸ਼ ਮੁਜਾਹਿਰੇ ਕਰਕੇ ਭਾਰਤ ਸਰਕਾਰ ਨੂੰ ਉਹਨਾਂ ਦੀ ਗਿ੍ਫਤਾਰੀ ਦੀ ਮੰਗ ਕੀਤੀ ਗਈ | ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਸਾਹਮਣੇ ਵੀ ਅੱਜ ਜੁੰਮੇ ਦੀ ਨਮਾਜ ਤੋਂ ਬਾਅਦ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਜੋਰਦਾਰ ਰੋਸ਼ ਮੁਜਾਹਿਰਾ ਕਰ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸ਼ਾਨ-ਏ-ਰਸੂਲ ਸਲੱਲਾਹੂ ਅਲੈਹਿ ਵਸੱਲਮ ਦੀ ਕਤਰਾ ਬਰਾਬਰ ਵੀ ਗੁਸਤਾਖੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਦੋ ਕਿ ਇੱਥੇ ਤਾਂ ਭਾਜਪਾ ਵੱਲੋਂ ਬਾਹਰ ਕੱਢੇ ਬੁਲਾਰੇ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ | ਸ਼ਾਹੀ ਇਮਾਮ ਨੇ ਕਿਹਾ ਕਿ ਦੁਨੀਆ ਇਸ ਮਾਮਲੇ ‘ਚ ਵੱਖ-ਵੱਖ ਦੇਸ਼ਾਂ ‘ਚ ਵਾਰ-ਵਾਰ ਮੁਸਲਮਾਨਾਂ ਨੂੰ ਆਜਮਾ ਚੁੱਕੀ ਹੈ ਅਤੇ ਹਰ ਵਾਰ ਇਹ ਸਪੱਸ਼ਟ ਹੋਇਆ ਹੈ ਕਿ ਮੁਸਲਮਾਨਾਂ ਨੂੰ ਆਪਣੇ ਨਬੀ ਹਜਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹਿ ਵਸੱਲਮ ਦੀ ਸ਼ਾਨ ਆਪਣੀ ਜਾਨ, ਮਾਲ ਅਤੇ ਹਰ ਚੀਜ ਨਾਲੋਂ ਜ਼ਿਆਦਾ ਪਿਆਰੀ ਹੈ | ਸ਼ਾਹੀ ਇਮਾਮ ਪੰਜਾਬ ਮÏਲਾਨਾ ਉਸਮਾਨ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਹੁਣ ਤੱਕ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ, ਇਹ ਪੱਖਪਾਤ ਹੈ, ਸਰਕਾਰ ਨੂੰ ਚਾਹੀਦਾ ਹੈ ਕੀ ਆਪਣਾ ਕੰਮ ਨਿਰਪੱਖ ਹੋ ਕੇ ਕਰੇ | ਸ਼ਾਹੀ ਇਮਾਮ ਨੇ ਕਿਹਾ ਕਿ ਜੋ ਲੋਕ ਵੀ ਅਜਿਹਾ ਕਰ ਰਹੇ ਹਨ ਅਤੇ ਸਮਝਦੇ ਹਨ ਕਿ ਉਹ ਮੁਸਲਮਾਨਾਂ ਨੂੰ ਡਰਾ ਜਾਂ ਧਮਕਾ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗਲਤ ਫਹਿਮੀ ਹੈ | ਉਨ੍ਹਾਂ ਨੇ ਕਿਹਾ ਕਿ ਪਿਆਰੇ ਰਸੂਲ ਹਜਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹਿ ਵਸੱਲਮ ਨੇ ਸਾਨੂੰ ਪਿਆਰ ਅਤੇ ਸਾਰੀਆਂ ਨੂੰ ਬਰਾਬਰੀ ਅਤੇ ਸਨਮਾਨ ਦੇਣ ਦੀ ਸਿੱਖਿਆ ਦਿੱਤੀ ਹੈ ਜੋ ਗੰਦੀ ਸੋਚ ਅਤੇ ਜੁਬਾਨ ਦੇ ਮਾਲਿਕ ਹਨ ਉਹ ਇਸਲਾਮ ਅਤੇ ਪੈਗੰਬਰ ਮੁਹੰਮਦ ਸਾਹਿਬ ਸਲੱਲਾਹੂ ਅਲੈਹਿ ਵਸੱਲਮ ਦੇ ਖਿਲਾਫ ਨਾਉਜਬਿੱਲਾਹ ਟਿੱਪਣੀ ਕਰਦੇ ਹਨ ਲੇਕਿਨ ਕਦੇ ਵੀ ਕੋਈ ਮੁਸਲਮਾਨ ਕਿਸੇ ਦੇ ਧਰਮ ਦੇ ਖਿਲਾਫ ਕੁੱਝ ਨਹੀਂ ਕਹਿ ਸਕਦਾ ਕਿਉਂਕਿ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ | ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਦੇਸ਼ ‘ਚ ਨਫਰਤ ਦੀ ਰਾਜਨੀਤੀ ਲੰਬੀ ਨਹੀਂ ਚੱਲਣ ਵਾਲੀ, ਦੇਸ਼ ਦੇ ਲੋਕ ਇਸ ਨੂੰ ਹਮੇਸ਼ਾ ਨਕਾਰਦੇ ਆਏ ਹਨ ਅਤੇ ਨਕਾਰਦੇ ਰਹਿਣਗੇ | ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਅਤੇ ਮੁਸਲਮਾਨਾਂ ਦੇ ਖਿਲਾਫ ਝੂਠ ਦਾ ਜਿਨ੍ਹਾਂ ਮਰਜੀ ਪ੍ਰਚਾਰ ਕੀਤਾ ਜਾਵੇ ਇਸਤੋਂ ਸੱਚ ਲੁੱਕਣ ਵਾਲਾ ਨਹੀਂ ਹੈ | ਇਸ ਮੌਕੇ ‘ਤੇ ਲੁਧਿਆਣਾ ਦੇ ਮੁਸਲਮਾਨਾਂ ਵੱਲੋਂ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ ‘ਚ ਭਾਰਤ ਦੇ ਰਾਸ਼ਟਰਪਤੀ ਮਾਣਯੋਗ ਰਾਮਨਾਥ ਕੋਵਿੰਦ ਜੀ ਦੇ ਨਾਮ ਇੱਕ ਮੰਗ ਪੱਤਰ ਲੁਧਿਆਣਾ ਦੇ ਏਡੀਸੀ ਜਰਨਲ ਰਾਹੁਲ ਚੱਬਾ ਨੂੰ ਦਿੱਤਾ ਗਿਆ |
ਖਬਰ ਦਾ ਬਾਕਸ
ਸੂਬੇ ਦੇ ਸਾਰੇ ਸ਼ਹਿਰਾਂ ‘ਚ ਹੋਏ ਰੋਸ਼ ਮੁਜਾਹਿਰੇ
ਲੁਧਿਆਣਾ, : ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਵੱਲੋਂ ਜਾਰੀ ਪ੍ਰੈਸ ਰਿਲੀਜ ਦੇ ਮੁਤਾਬਿਕ ਪੰਜਾਬ ਭਰ ‘ਚ ਮਾਲੇਰਕੋਟਲਾ, ਲੁਧਿਆਣਾ ਸਮੇਤ ਇੱਕ ਸੌ ਤੋਂ ਜਿਆਦਾ ਥਾਵਾਂ ‘ਤੇ ਭਾਜਪਾ ਤੋਂ ਬਾਹਰ ਕੱਢੇ ਗਏ ਬੁਲਾਰੇ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਤਲੇ ਫੂਕ ਕੇ ਰੋਸ਼ ਮੁਜਾਹਿਰੇ ਕੀਤੇ ਗਏ, ਜਿਨ੍ਹਾਂ ‘ਚ ਜਾਮਾ ਮਸਜਿਦ ਅੰਮਿ੍ਤਸਰ, ਫਗਵਾੜਾ ਗਊਸ਼ਾਲਾ ਰੋਡ, ਜਲੰਧਰ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਕਰਤਾਰਪੁਰ, ਨਕੋਦਰ, ਹੁਸ਼ਿਆਰਪੁਰ, ਮੁਕੇਰੀਆਂ, ਦਸੂਆ, ਰੂਪਨਗਰ, ਮੋਹਾਲੀ, ਮੋਰਿੰਡਾ, ਖਰੜ, ਡੇਰਾਬੱਸੀ, ਬਨੂੜ, ਰਾਜਪੁਰਾ, ਪਟਿਆਲਾ, ਨਾਭਾ, ਸੁਨਾਮ, ਖਨੌਰੀ, ਦਿੜਬਾ, ਪਾਤੜਾ, ਸੰਗਰੂਰ, ਧੂਰੀ, ਅਹਿਮਦਗੜ, ਅਮਰਗੜ, ਫਤਿਹਗੜ ਸਾਹਿਬ, ਅਮਲੋਹ, ਗੋਬਿੰਦਗੜ, ਖੰਨਾ, ਸਮਰਾਲਾ, ਜਗਰਾਓ, ਮੋਗਾ, ਅਜੀਤਵਾਲ, ਬਰਨਾਲਾ, ਬਠਿੰਡਾ, ਮੁਕਤਸਰ, ਫਿਰੋਜਪੁਰ, ਅਬੋਹਰ, ਮਾਨਸਾ, ਬੁਢਲਾਡਾ, ਭਵਾਨੀਗੜ, ਘੰਨੌਰ, ਸਾਹਨੇਵਾਲ, ਆਨੰਦਪੁਰ ਸਾਹਿਬ ਦੀਆਂ ਮਸਜਿਦਾਂ ਤੋਂ ਅਲਾਵਾ ਲੁਧਿਆਣਾ ਦੀਆਂ ਵੀ ਸਾਰੀਆਂ ਮਸਜਿਦਾਂ ਜਿਕਰਯੋਗ ਹਨ |