देश विदेश

ਚੰਨ ਨਜ਼ਰ ਨਹੀਂ ਆਇਆ

24 ਮਾਰਚ ਨੂੰ  ਹੋਵੇਗਾ ਪਹਿਲਾ ਰੋਜ਼ਾ : ਸ਼ਾਹੀ ਇਮਾਮ ਪੰਜਾਬ


ਲੁਧਿਆਣਾ,: ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੂਰੇ ਪੰਜਾਬ ਭਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਥੇ ਐਲਾਨ ਕੀਤਾ ਕਿ ਅੱਜ ਰਮਜਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਨਹੀਂ ਆਇਆ, ਇਸ ਲਈ 24 ਮਾਰਚ ਦਿਨ ਸ਼ੱੁਕਰਵਾਰ ਨੂੰ  ਪਹਿਲਾ ਰੋਜ਼ਾ ਹੋਵੇਗਾ | ਇਸ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ‘ਤੇ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ  ਦਿਲੋਂ ਮੁਬਾਰਕਬਾਦ ਦਿੱਤੀ |