ਰਮਜਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ : ਮੌਲਾਨਾ ਉਸਮਾਨ
ਲੁਧਿਆਣਾ,: ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਚੌਥੇ ਜੁੰਮੇ ਦੇ ਮੌਕੇ ‘ਤੇ ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ‘ਚ ਹਜਾਰਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ ¢ ਨਮਾਜੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਸ਼ਾਹਪੁਰ ਰੋਡ ‘ਤੇ ਨਮਾਜ ਪੜ੍ਹਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ¢ ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ ¢ ਇਸ ਮੁਬਾਰਕ ਮਹੀਨੇ ‘ਚ ਬੰਦਾ ਖੁਦਾ ਅਤੇ ਉਸਦੇ ਰਸੂਲ ਸਲੱਲਲਾਹੁ ਅਲੈਹੀਵਸੱਲਮ ਨਾਲ ਆਪਣੇ ਇਸ਼ਕ ਦਾ ਇਕਰਾਰ ਕਰਦੇ ਹੋਏ ਗੁਨਾਹਾਂ ਤੋਂ ਤੌਬਾ ਕਰਦਾ ਹੈ | ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦੇ ਕੁੱਝ ਰੋਜੇ ਬਾਕੀ ਨੇ ਤੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੀ ਖੂਬ ਕਦਰ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਇਬਾਦਤ ‘ਚ ਲੱਗੇ ਰਹੀਏ¢ ਖੁੱਲੇ ਦਿਲੋਂ ਗਰੀਬਾਂ ਦੀ ਮਦਦ ਕਰੀਏ ਕਿਉਂਕਿ ਰੱਬ ਨੇ ਸਾਨੰੂ ਦੇਣ ਵਾਲਾ ਬਣਾਇਆ ਹੈ ਲੈਣ ਵਾਲਾ ਨਹੀਂ | ਮੌਲਾਨਾ ਉਸਮਾਨ ਨੇ ਕਿਹਾ ਕਿ ਆਪਸੀ ਰੰਜਿਸ਼ਾਂ ਨੂੰ ਖਤਮ ਕਰਕੇ ਇੱਕ-ਦੂਜੇ ਨਾਲ ਮੁਹੱਬਤ ਦਾ ਇਕਰਾਰ ਕਰੀਏ¢ ਉਹਨਾਂ ਕਿਹਾ ਕਿ ਮੁਸਲਮਾਨ ਇਸ ਅੱਗ ਵਰਦੀ ਗਰਮੀ ‘ਚ ਵੀ ਤਕਰੀਬਨ 16 ਘੰਟੇ ਭੁੱਖਾ ਪਿਆਸਾ ਰਹਿ ਕੇ ਅਪਣੇ ਰੱਬ ਦੇ ਹੁਕਮ ਦਾ ਪਾਲਨ ਕਰਦਾ ਹੈ | ਉਹਨਾਂ ਕਿਹਾ ਕਿ ਰਮਜਾਨ ਸ਼ਰੀਫ ਦਾ ਪਵਿੱਤਰ ਮਹੀਨਾ ਸਾਨੰੂ ਤਮਾਮ ਬੁਰਾਈਆਂ ਤੋਂ ਦੂਰ ਰਹਿ ਕੇ ਇੱਕ ਚੰਗਾ ਇਨਸਾਨ ਬਨਣ ਦੀ ਸਿੱਖਿਆ ਦਿੰਦਾ ਹੈ | ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦਾ ਚੌਥਾ ਜੁੰਮਾ ਸੀ ਅਤੇ ਸ਼ਹਿਰ ਦੀ ਸਾਰੀਆਂ ਮਸਜਿਦਾਂ ‘ਚ ਲੱਖਾਂ ਦੀ ਗਿਣਤੀ ‘ਚ ਨਾਮਾਜੀ ਇਕੱਠੇ ਹੋਏ | ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ‘ਚ 5 ਲੱਖ ਤੋਂ ਵੱਧ ਮੁਸਲਮਾਨਾਂ ਨੇ ਚੌਥੇ ਜੁੰਮੇ ਦੀ ਨਮਾਜ ਅਦਾ ਕੀਤੀ |