देश विदेश

ਹਰਿਆਣਾ ਦੇ ਨੂਹ ਅਤੇ ਗੁਰੁਗਰਾਮ ‘ਚ ਹਿੰਸਾ, ਇਮਾਮ ਦਾ ਕਤਲ ਨਿੰਦਣਯੋਗ

  ਸੂਬਾ ਸਰਕਾਰ ਨਾਕਾਮ ਹੈ, ਪ੍ਰਧਾਨ ਮੰਤਰੀ ਮੋਦੀ ਤੁਰੰਤ ਕਰਨ ਕਾਰਵਾਈ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ,   : ਬੀਤੇ ਦਿਨੀ ਹਰਿਆਣਾ ਦੇ ਮੇਵਾਤ ਨੂਹ ਅਤੇ ਫਿਰ ਗੁਰੁਗਰਾਮ ‘ਚ ਹੋਈਆਂ ਸੰਪ੍ਰਦਾਇਕ ਹਿੰਸਾ ਦੀ ਨਿੰਦਾ ਕਰਦੇ ਹੋਏ ਅਜਾਦੀ ਦੀ ਲੜਾਈ ‘ਚ ਸ਼ਾਮਿਲ ਰਹੀ ਮਜਲਿਸ ਅਹਿਰਾਰ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸਨੂੰ ਸੂਬੇ ਦੀ ਖੱਟਰ ਸਰਕਾਰ ਦੀ ਨਾਕਾਮੀ ਦੱਸਿਆ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਹਰਿਆਣਾ ‘ਚ ਜੋ ਕੁੱਝ ਵੀ ਹੋਇਆ ਹੈ ਉਸ ਕਾਰਨ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸ਼ਰਾਰਤੀ ਅਨਸਰਾਂ ਨੇ ਜੋ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਹੈ ਉਹ ਭਾਰਤ ਦੀ ਏਕਤਾ ਅਤੇ ਭਾਈਚਾਰੇ ਦੇ ਖਿਲਾਫ ਇੱਕ ਸਾਜਿਸ਼ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਨੂਹ ਤੋਂ ਬਾਅਦ ਗੁਰੁਗਰਾਮ ‘ਚ ਇੱਕ ਮਸਜਿਦ ਦੇ ਇਮਾਮ ਦਾ ਕਤਲ ਸ਼ਰਮਨਾਕ ਹਰਕਤ ਹੈ, ਦੰਗਾ ਕਰਨ ਵਾਲੀਆਂ ਦਾ ਇਕੱਲੇ ਇਮਾਮ ‘ਤੇ ਹਮਲਾ ਜਿੱਥੇ ਬੁਝਦਿਲੀ ਦੀ ਨਿਸ਼ਾਨੀ ਹੈ ਉਥੇ ਹੀ ਗੁਰੁਗਰਾਮ ਜਿਲਾ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ ਜੋ ਕਿ ਸੂਬੇ ਦੇ ਹਾਲਾਤ ਨੂੰ ਵੇਖਦੇ ਹੋਏ ਵੀ ਆਪਣੇ ਸ਼ਹਿਰ ‘ਚ ਸੁਰੱਖਿਆ ਵਿਵਸਥਾ ਕੜੀ ਨਹੀਂ ਕਰ ਸਕਿਆ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀ ਹਰਿਆਣੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਬਣਾਏ ਰੱਖਣ। ਅਫਵਾਹਾਂ ‘ਤੇ ਧਿਆਨ ਨਾ ਦੇਣ ਸਗੋਂ ਕਿ ਭਾਈਚਾਰਾ ਮਜਬੂਤ ਕਰਕੇ ਨਫਰਤ ਦਾ ਬੀਜ ਬੋਨ ਦੀ ਕੋਸ਼ਿਸ਼ ਕਰ ਰਹੇ ਸ਼ਰਾਰਤੀ ਅਨਸਰਾਂ ਦੀ ਸਾਜਿਸ਼ ਨੂੰ ਨਾਕਾਮ ਬਣਾਉਣ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਹਰਿਆਣਾ ‘ਚ ਹੋਈ ਹਿੰਸਾ ‘ਤੇ ਕੜਾ ਰੂਖ ਅਪਣਾਉਂਦੇ ਹੋਏ ਦੰਗਾ ਕਰਣ ਅਤੇ ਕਰਵਾਉਣ ਵਾਲੀਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਸੂਬਾ ਸਰਕਾਰ ਵੱਲੋਂ ਵੀ ਜਵਾਬ ਤਲਬ ਕਰਨ। ਸ਼ਾਹੀ ਇਮਾਮ ਨੇ ਕਿਹਾ ਕਿ ਕਤਲ ਹੋਣ ਵਾਲੇ ਇਮਾਮ ਅਤੇ ਦੰਗੇ ‘ਚ ਮਾਰੇ ਅਤੇ ਨੁਕਸਾਨੇ ਗਏ ਲੋਕਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।