ਹਸਪਤਾਲਾਂ ‘ਤੇ ਇਜ਼ਰਾਈਲ ਦੀ ਬੰਬਾਰੀ ਸ਼ਰਮਨਾਕ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, ਅੱਜ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ ਹੇਠ ਇੱਕ ਲੱਖ ਤੋਂ ਵੱਧ ਮੁਸਲਮਾਨਾਂ ਨੇ ਫਲਸਤੀਨ ਦੇ ਬੇਬੱਸ ਮੁਸਲਮਾਨਾਂ ਦੇ ਹੱਕ ‘ਚ ਵਿਸ਼ਾਲ ਕੈਂਡਲ ਮਾਰਚ ਕੱਢਿਆ। ਇਸ ਮੋਮਬੱਤੀ ਮਾਰਚ ‘ਚ ਲੁਧਿਆਣਾ ਦੀਆਂ ਵੱਖ-ਵੱਖ ਮਸਜਿਦਾਂ ਦੇ ਇਮਾਮ ਸਾਹਿਬਾਨ, ਪ੍ਰਧਾਨ ਸਾਹਿਬਾਨ ਅਤੇ ਸਮਾਜ ਸੇਵਕਾਂ ਨੇ ਆਪੋ-ਆਪ ਸ਼ਮੂਲੀਅਤ ਕੀਤੀ। ਇਹ ਵਿਸ਼ਾਲ ਕੈਂਡਲ ਮਾਰਚ ਫੀਲਡਗੰਜ ਚੌਕ ਜਾਮਾ ਮਸਜਿਦ ਤੋਂ ਸ਼ੁਰੂ ਹੋ ਕੇ ਜੇਲ ਰੋਡ ਕੂਚਾ ਨੰਬਰ 16 ਤੋਂ ਹੁੰਦਾ ਹੋਇਆ ਜਾਮਾ ਮਸਜਿਦ ਪਹੁੰਚਿਆ, ਜਿੱਥੇ ਫਲਸਤੀਨ ਦੇ ਹੱਕ ‘ਚ ਦੁਆ ਕਰਕੇ ਮਾਰਚ ਦੀ ਸਮਾਪਤੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਆਪਣੀ ਆਜ਼ਾਦੀ ਲਈ ਆਵਾਜ਼ ਚੁੱਕਣ ਵਾਲੇ ਫਲਸਤੀਨ ਦੇ ਲੋਕਾਂ ਨੂੰ ਅੱਤਵਾਦੀ ਕਹਿਣਾ ਸ਼ਰਮ ਦੀ ਗੱਲ ਹੈ। ਉਨ•ਾਂ ਕਿਹਾ ਕਿ ਇਜ਼ਰਾਈਲ ਦੀਆਂ ਅੱਤਵਾਦੀ ਕਾਰਵਾਈਆਂ ਪੂਰੀ ਤਰ•ਾਂ ਗਲਤ ਹਨ, ਉਹ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਮਾਰ ਰਹੇ ਹਨ ਅਤੇ ਲਗਾਤਾਰ ਮਨੁੱਖਤਾ ਦਾ ਘਾਣ ਕਰ ਰਹੇ ਹਨ, ਜਿਸ ਦਾ ਵਿਸ਼ਵ ਭਾਈਚਾਰੇ ਨੂੰ ਵਿਰੋਧ ਕਰਨਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕਿਸੇ ਦੇ ਤਾਕਤਵਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਵੱਲੋਂ ਕੀਤਾ ਗਿਆ ਕਤਲ ਜਾਇਜ਼ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਫਲਸਤੀਨ ਦਾ ਮਸਲਾ ਬਿਲਕੁਲ ਈਸਟ ਇੰਡੀਆ ਕੰਪਨੀ ਜਿਹਾ ਹੈ, ਜਿਸਨੇ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਦੇਸ਼ ‘ਤੇ ਕਬਜ਼ਾ ਕਰ ਲਿਆ ਅਤੇ ਅੱਤਿਆਚਾਰ ਕਰਦੇ ਰਹੇ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਬੇਸਹਾਰਾ ਫਲਸਤੀਨ ਦੀ ਹਮਾਇਤ ਕਰਨ ਦੀ ਅਪੀਲ ਕਰਦੇ ਹਾਂ।