ਦਾ 100 ਇੰਡੀਅਨ ਮੁਸਲਿਮ ਨੇ 2024 ਦੇ ਵੱਡੇ ਮੁਸਲਮਾਨਾਂ ਵਿੱਚ ਕੌਮੀ ਧਾਰਮਿਕ ਪ੍ਰਚਾਰਕ ਦੇ ਰੂਪ ਚ ਦਿੱਤਾ ਸਥਾਨ
ਲੁਧਿਆਣਾ l ਭਾਰਤ ਦੀ ਪ੍ਰਸਿੱਧ ਸੰਸਥਾ ਮੁਸਲਿਮ ਮਿਰਰ ਦੇ ਵੱਲੋਂ ਮਾਇਨੋਰਟੀ ਮੀਡੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਦੇ ਸੋ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਰਤ ਦੇ ਮੁਸਲਮਾਨਾਂ ਦੇ ਵਿੱਚ ਸਮਾਜਿਕ ਉਦਿੋਗਿਕ ਸਿੱਖਅਕ ਸੰਸਥਾਨਾਂ ਖੇਲ ਦੇ ਮੈਦਾਨ ਅਤੇ ਹੋਰ ਕਿਸੇ ਵੀ ਖੇਤਰ ਵਿੱਚ ਆਪਣੀ ਪੈਠ ਬਣਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਬੀਤੇ ਦੋ ਦਿਨ ਪਹਿਲਾਂ 2025 ਜਨਵਰੀ ਚ ਮੁਸਲਿਮ ਮਿਰਰ ਦੇ ਵੱਲੋਂ ਬੀਤੇ ਸਾਲ 2024 ਚ ਦੇਸ਼ ਭਰ ਦੇ ਪ੍ਰਭਾਵਸ਼ਾਲੀ ਰਹੇ ਸੋ ਮੁਸਲਮਾਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਇਸ ਵਾਰ ਕੁਝ ਨਵੇਂ ਚਿਹਰਿਆਂ ਦੇ ਨਾਲ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਪੰਜਾਬ ਦੇ ਸ਼ਾਹੀ ਇਮਾਮ ਨੂੰ ਭਾਰਤ ਦੇ ਸੋ ਪ੍ਰਭਾਵਸ਼ਾਲੀ ਮੁਸਲਮਾਨਾਂ ਚ ਸ਼ਾਮਿਲ ਕਰਨ ਤੇ ਸੂਬੇ ਦੇ ਸਾਰੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁਸਲਿਮ ਮਿਰਰ ਨੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਤੇ ਕੀਤੇ ਗਏ ਸਰਵੇ ਚ ਉਹਨਾਂ ਨੂੰ ਮੁਸਲਮਾਨਾਂ ਦੇ ਨਾਲ ਨਾਲ ਸਾਰੇ ਧਰਮਾਂ ਦਾ ਪਸੰਦੀਦਾ ਵੀ ਦੱਸਿਆ ਅਤੇ ਇਹ ਵੀ ਸਪਸ਼ਟ ਕੀਤਾ ਕਿ ਉਹ ਆਪਣੇ ਪਿਤਾ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਸੱਚੇ ਜਾਂ ਨਸ਼ੀਨ ਸਾਬਤ ਹੋਏ ਹਨ ਜਿਨਾਂ ਨੇ ਨਾ ਸਿਰਫ ਆਪਣੇ ਪਿਤਾ ਦੇ ਉਹਦੇ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਬਲਕਿ ਸਮਾਜ ਦੇ ਸਾਰੇ ਵਰਗਾਂ ਵਿੱਚ ਆਪਣੀ ਸਾਦਗੀ ਇਮਾਨਦਾਰੀ ਅਤੇ ਚੰਗੇ ਵਤੀਰੇ ਦੇ ਨਾਲ ਨਾਲ ਭਾਈਚਾਰੇ ਨੂੰ ਕਾਇਮ ਕਰਨ ਲਈ ਲੱਖਾਂ ਦਿਲਾਂ ਵਿੱਚ ਜਗ੍ਹਾ ਬਣਾਈ ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੀ 2021 ਵਿੱਚ ਸ਼ਾਹੀ ਇਮਾਮ ਬਣਨ ਤੋਂ ਬਾਅਦ ਲਗਾਤਾਰ ਦੇਸ਼ ਭਰ ਚ ਆਪਣੀ ਧਾਰਮਿਕ ਸਮਾਜਿਕ ਗਤੀਵਿਧੀਆਂ ਦੀ ਵਜ੍ਹਾ ਨਾਲ ਪਿਆਰ ਬਟੋਰ ਰਹੇ ਹਨ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਨੂੰ ਸੋ ਬੜੇ ਮੁਸਲਮਾਨਾਂ ਵਿੱਚ ਜਗ੍ਹਾ ਦੇਣ ਤੇ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਇਹ ਸਨਮਾਨ ਪੰਜਾਬ ਦੇ ਲਈ ਅਤੇ ਪੰਜਾਬ ਦੇ ਮੁਸਲਮਾਨਾਂ ਦੇ ਲਈ ਬਹੁਤ ਵੱਡੀ ਗੱਲ ਹੈ ਮੁਸਲਿਮ ਮਿਰਰ ਦੇ ਵੱਲੋਂ 2024 ਦੀ ਲਿਸਟ ਜਾਰੀ ਹੋਣ ਤੋਂ ਬਾਅਦ ਸ਼ਾਹੀ ਇਮਾਮ ਪੰਜਾਬ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਹ ਸਭ ਅੱਲਾਹ ਦਾ ਹਜਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀ ਵਸੱਲਮ ਦੇ ਸਦਕੇ ਕਰਮ ਹੈ ਅਤੇ ਮੇਰੇ ਮਰੂਮ ਪਿਤਾ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀਆਂ ਦੁਆਵਾਂ ਹਨ।